ਕੀ ਇਹ ਇੱਕ ਘੋਟਾਲਾ ਹੈ?
Download Flyer
Download Flyer
Télécharger
ਕਿਸੇ ਘੋਟਾਲੇ ਦੀ ਪਛਾਣ ਕਿਵੇਂ ਕਰਨੀ ਹੈ
ਕਈ ਕਿਸਮ ਦੇ ਘੋਟਾਲੇ ਹੁੰਦੇ ਹਨ, ਜਿਨ੍ਹਾਂ ਵਿੱਚ ਧੋਖੇਬਾਜ਼ ਆਪਣੇ ਆਪ ਨੂੰ ਕਿਸੇ ਮਹਿਕਮੇ ਦੇ ਉੱਚ ਅਧਿਕਾਰੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਆਪਣੇ ਆਪ ਨੂੰ ਕੋਈ ਪੁਲਿਸ ਅਫਸਰ ਜਾਂ ਕਿਸੇ ਕਾਰੋਬਾਰੀ, ਵਿੱਤੀ ਸੰਸਥਾ ਜਾਂ ਸਰਕਾਰੀ ਅਦਾਰੇ ਦੇ ਕਰਮਚਾਰੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਜਿਵੇਂ ਕਿ "ਕੈਨੇਡੀਅਨ ਕਨੂੰਨੀ ਸੇਵਾਵਾਂ ਦੇ ਪ੍ਰਤੀਨਿਧ"।
ਇਨ੍ਹਾਂ ਦਾ ਸ਼ਿਕਾਰ ਬਣਨ ਤੋਂ ਬਚਣ ਲਈ ਤੁਹਾਡੀ ਸਭ ਤੋਂ ਵਧੀਆ ਰੱਖਿਆ, ਤੁਹਾਡਾ ਗਿਆਨ ਅਤੇ ਜਾਗਰੂਕਤਾ ਹੈ।
ਘੋਟਾਲੇ ਦੇ ਸੰਕੇਤ
- ਬੇਲੋੜੀਆਂ ਫ਼ੋਨ ਕਾਲਾਂ, ਈਮੇਲਾਂ ਜਾਂ ਲਿਖਤੀ ਪੱਤਰ ਇਤਆਦਿ।
- ਧਮਕੀ ਭਰੀ ਜਾਂ ਜ਼ਰੂਰੀ ਭਾਸ਼ਾ ਦੀ ਵਰਤੋਂ ਕਰਨੀ।
- ਨਿੱਜੀ ਜਾਣਕਾਰੀ ਜਿਵੇਂ ਕਿ ਨਾਮ, ਪਤਾ, ਜਨਮ ਮਿਤੀ, ਸੋਸ਼ਲ ਇੰਸ਼ੋਰੈਂਸ ਨੰਬਰ, ਕਰੈਡਿਟ ਕਾਰਡ ਜਾਂ ਬੈਂਕਿੰਗ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਨੀ।
- ਗੰਭੀਰ ਬੇਬੁਨਿਆਦ ਦਾਅਵੇ ਜਿਵੇਂ: "ਤੁਹਾਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ", "ਤੁਹਾਡੀ ਗ੍ਰਿਫ਼ਤਾਰੀ ਵਾਸਤੇ ਇੱਕ ਵਾਰੰਟ ਜਾਰੀ ਕੀਤਾ ਗਿਆ ਹੈ", "ਤੁਹਾਡੇ ਖਿਲਾਫ ਮੁਕੱਦਮਾ ਦਾਇਰ ਕੀਤਾ ਗਿਆ ਹੈ", "ਤੁਹਾਨੂੰ ਰੀਫੰਡ ਮਿਲ ਰਿਹਾ ਹੈ", ਜਾਂ "ਤੁਹਾਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ"।
- ਈ-ਟ੍ਰਾਂਸਫਰ, ਪ੍ਰੀ-ਪੇਡ ਕਰੈਡਿਟ ਕਾਰਡ, ਗਿਫਟ ਕਾਰਡ, ਜਾਂ ਔਨਲਾਈਨ ਕਰੰਸੀ (ਸਾਬਕਾ ਬਿਟਕੁਆਇਨ) ਦੁਆਰਾ ਭੁਗਤਾਨ ਦੀ ਮੰਗ।
ਗੱਲਬਾਤ ਨਾ ਕਰੋ
- ਤੁਰੰਤ ਹੀ ਫੋਨ ਕੱਟ ਦਿਓ।
- ਈਮੇਲ ਜਾਂ ਲਿਖਤੀ ਪੱਤਰਾਂ ਜਾਂ ਸੁਨੇਹਿਆਂ ਦਾ ਜਵਾਬ ਨਾ ਦਿਓ।
- ਜਦੋਂ ਤੁਹਾਨੂੰ ਕਿਸੇ ਵੀ ਕਿਸਮ ਦੀ ਸ਼ੱਕ ਹੁੰਦੀ ਹੋਵੇ, ਤਾਂ ਫੋਨ ਇੱਕ ਦਮ ਕੱਟ ਦਿਓ ਅਤੇ ਜਨਤਕ ਤੌਰ 'ਤੇ ਉਪਲਬਧ ਸੰਪਰਕ ਜਾਣਕਾਰੀ ਦੀ ਵਰਤੋਂ ਕਰਕੇ ਤੁਸੀਂ ਕਿਸੇ ਸੰਸਥਾ (ਪੁਲਿਸ, CRA, ਆਦਿ) ਨੂੰ ਆਪ ਖੁਦ ਫੋਨ ਕਰੋ।
ਇਸ ਦੀ ਰਿਪੋਰਟ ਕਰੋ
- ਚਾਹੇ ਤੁਸੀਂ ਕੋਈ ਭੁਗਤਾਨ ਕੀਤਾ ਹੋਵੇ ਜਾਂ ਨਾ, ਕੈਨੇਡੀਅਨ ਐਂਟੀ ਫਰਾਡ ਸੈਂਟਰ ਨੂੰ 1-888-495-8501 'ਤੇ ਜਾਂ www.antifraudcentre.ca 'ਤੇ ਰਿਪੋਰਟ ਕਰੋ।
- ਜੇ ਤੁਸੀਂ ਕੋਈ ਭੁਗਤਾਨ ਕੀਤਾ ਹੈ, ਤਾਂ ਆਪਣੀ ਵਿਤੀ ਸੰਸਥਾ ਨਾਲ ਸੰਪਰਕ ਕਰੋ, ਜਿਸ ਸੰਸਥਾਂ ਨੇ ਪੈਸੇ ਟ੍ਰਾਂਸਫਰ ਕੀਤੇ ਸਨ, ਅਤੇ ਘਟਨਾ ਦੀ ਰਿਪੋਰਟ ਪੁਲਿਸ ਨੂੰ ਕਰੋ।
ਧੋਖਾਧੜੀਆਂ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਵਾਸਤੇ, www.surrey.rcmp.ca 'ਤੇ ਜਾ ਕੇ ਦੇਖੋ।
- Date modified: